Tuesday, 26 April 2022

ਕੰਟਰੋਲ ,ਆਲਟਰ ਤੇ ਡਲੀਟ- ਹਰਪ੍ਰੀਤ ਕੌਰ ਸੰਧੂ

0 comments

 ਕੰਟਰੋਲ ,ਆਲਟਰ ਤੇ ਡਲੀਟ


ਅੱਜ ਕੰਪਿਊਟਰ ਦਾ ਯੁੱਗ ਹੈ।ਤਕਨਾਲੋਜੀ ਨੇ ਦੁਨੀਆ ਹੀ ਬਦਲ ਦਿੱਤੀ ਹੈ।ਸਾਰਾ ਵਿਸ਼ਵ ਇੱਕ ਗਲੋਬਲ ਪਿੰਡ ਬਣ ਗਿਆ ਹੈ।ਸੰਚਾਰ ਤੇ ਮਾਧਿਅਮਾਂ ਨੇ ਦੂਰੀ ਨੂੰ ਖਤਮ ਕਰ ਦਿੱਤਾ ਹੈ।ਕੰਪਿਊਟਰ ਤੇ ਮੋਬਾਈਲ ਨੇ  ਜ਼ਿੰਦਗੀ ਹੀ ਬਦਲ ਦਿੱਤੀ ਹੈ।


ਜੇਕਰ ਪੁੱਛਿਆ ਜਾਵੇ ਕਿ ਕੰਪਿਊਟਰ ਨੇ ਸਾਡੀ ਸੀ ਕੀ ਬਦਲਿਆ ਹੈ  ਜਾਂ ਕੰਪਿਊਟਰ ਦੀ ਕੀ ਦੇਣ ਹੈ ਤਾਂ ਤੁਹਾਡੇ ਕੋਲ ਹਜ਼ਾਰਾਂ ਜਵਾਬ ਹੋਣਗੇ।ਪਰ ਇਕ ਵੱਖਰੇ ਨਜ਼ਰੀਏ ਤੋਂ ਤਿੱਖੀ ਤੱਕ ਕੰਪਿਊਟਰ ਦੀ ਸਭ ਤੋਂ ਵੱਡੀ ਦੇਣ ਤਿੰਨ ਬਟਨ ਹਨ 

ਕੰਟਰੋਲ, ਆਲਟਰ ਤੇ ਡਿਲੀਟ 


ਤੁਸੀਂ ਪੁੱਛੋਗੇ ਕਿ ਜ਼ਿੰਦਗੀ ਵਿੱਚ ਇੰਨਾ ਨੇ ਕੀ ਬਦਲਿਆ।ਲਓ ਫਿਰ ਸੁਣੋ।

ਕੰਟਰੋਲ- ਇਸ ਨੂੰ ਦੱਸਦਾ ਹੈ ਕਿ ਸਾਨੂੰ ਆਪਣੇ ਆਪ ਕਾਬੂ ਵਿੱਚ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਆਪਣੀਆਂ ਖਵਾਹਿਸ਼ਾਂ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ ।ਆਪਣੇ ਆਪ ਤੇ ਲਗਾਮ ਲਾਉਣੀ ਚਾਹੀਦੀ ਹੈ।ਖੁਦ  ਨੂੰ ਅਨੁਸ਼ਾਸਨ ਵਿਚ ਰੱਖਣਾ ਚਾਹੀਦਾ ਹੈ। ਮਨੁੱਖ ਨੂੰ ਆਪਣੀਆਂ ਇੱਛਾਵਾਂ,ਲਾਲਚ,ਮੋਹ,ਕਾਮ ਤੇ ਇੰਦਰੀਆਂ ਨੂੰ  ਕਾਬੂ ਵਿੱਚ ਰੱਖਣਾ ਆਉਣਾ ਚਾਹੀਦਾ ਹੈ।ਆਪਣੇ ਗੁੱਸੇ ਤੇ ਕੰਟਰੋਲ ਕਰਨਾ ਆਉਣਾ ਚਾਹੀਦਾ ਹੈ।ਆਪਣੀ ਜ਼ੁਬਾਨ ਤੇ ਕਾਬੂ   ਕਰਨਾ ਚਾਹੀਦਾ ਹੈ।


ਆਲਟਰ- ਆਲਟਰ ਦਾ ਅਰਥ ਹੈ ਰੂਪ ਬਦਲ ਦੇਣਾ।ਆਪਣੀਆਂ ਇੱਛਾਵਾਂ ਨੂੰ ਕੰਟਰੋਲ ਕਰਕੇ ਉਨ੍ਹਾਂ ਦਾ ਰੂਪ  ਬਦਲਨਾ ਚਾਹੀਦਾ ਹੈ।ਮਨੁੱਖ ਨੂੰ ਚਾਹੀਦਾ ਹੈ  ਆਪਣੀਆਂ ਇੱਛਾਵਾਂ ਨੂੰ ਸਕਾਰਾਤਮਕ ਰੂਪ ਦੇਵੇ। ਕਾਮ ਵਾਸਨਾ ਨੂੰ ਸਿਰਜਣਾ ਵਿੱਚ ਬਦਲੇ।ਲਾਲਚ ਨੂੰ ਮਿਹਨਤ ਵਿੱਚ ਬਦਲੇ।ਕਾਬੂ ਕਰਨ ਦੀ ਇੱਛਾ ਨੂੰ ਅਪਨਾਉਣ ਵਿੱਚ ਬਦਲੇ।ਇਸ ਤਰ੍ਹਾਂ ਉਹ ਆਪਣੀਆਂ ਸਾਰੀਆਂ ਭਾਵਨਾਵਾਂ ਦਾ ਰੂਪ ਬਦਲ ਸਕਦਾ ਹੈ। ਇਹ ਬਦਲਾਅ ਮਨੁੱਖ ਨੂੰ  ਉਚਾਈਆਂ ਵੱਲ ਲੈ ਜਾਵੇਗਾ।ਸਾਡੇ ਅੰਦਰਲੀ ਊਰਜਾ ਨੂੰ  ਸਹੀ ਪਾਸੇ ਵੱਲ  ਬਦਲ ਦੇਣਾ ਹੀ ਉਸ ਦਾ ਸਹੀ ਉਪਯੋਗ ਹੈ  


ਡਿਲੀਟ- 

ਇਹ ਬਹੁਤ ਉਪਯੋਗੀ ਬਟਨ ਹੈਜਿਹੜੀਆਂ ਗੱਲਾਂ ਤਕਲੀਫ਼ਦੇਹ ਹਨ,ਜੋ ਯਾਦਾਂ ਸਾਨੂੰ ਦੁੱਖ ਦਿੰਦੀਆਂ ਹਨ  ਉਨ੍ਹਾਂ ਨੂੰ ਦਿਲ ਦਿਮਾਗ਼ ਵਿੱਚੋਂ ਡਿਲੀਟ ਕਰ ਦੇਣਾ ਹੀ ਬਿਹਤਰ ਹੈ। ਬਹੁਤ ਸਾਰੇ ਗੁੱਸੇ ਗਿਲੇ  ਇਸ ਯੋਗ ਨਹੀਂ ਹੁੰਦੇ ਕਿ ਉਨ੍ਹਾਂ ਨੂੰ ਸਾਲਾਂ ਬੱਧੀ ਯਾਦ ਰੱਖਿਆ ਜਾਵੇਗਾ।ਉਨ੍ਹਾਂ ਨੂੰ ਜਿੰਨੀ ਜਲਦੀ ਡਿਲੀਟ ਕਰ ਦਿੱਤਾ ਜਾਵੇ ਓਨਾ ਹੀ ਚੰਗਾ ਰਹਿੰਦਾ ਹੈ।ਆਪਣੇ ਦਿਲ ਦਿਮਾਗ ਨੂੰ  ਨਕਾਰਾਤਮਕ ਊਰਜਾ ਨਾਲ  ਭਰੀ ਰੱਖਣਾ  ਕੋਈ ਸਮਝਦਾਰੀ ਨਹੀਂ।ਇਹ ਅਜਿਹੀਆਂ ਗੱਲਾਂ ਤੇ ਯਾਦਾਂ ਨੂੰ  ਡਿਲੀਟ ਕਰ ਦੇਣ ਨਾਲ ਅਸੀਂ ਆਪਣੇ ਦਿਲ ਤੇ ਦਿਮਾਗ ਨੂੰ  ਹੌਲਾ ਫੁੱਲ ਵਰਗਾ ਕਰ ਲੈਂਦੇ ਹਾਂ।ਦਿਲ ਦਿਮਾਗ ਨੂੰ ਤਰੋਤਾਜ਼ਾ ਰੱਖਣ ਲਈ  ਇਸ ਦੀ ਸਾਫ ਸਫਾਈ ਬਹੁਤ ਜ਼ਰੂਰੀ ਹੈ।ਕਦੋਂ ਤਕ ਅਸੀਂ ਪਿੱਛੇ ਮੁੜ ਮੁੜ ਕੇ ਦੇਖਦੇ ਰਹਾਂਗੇ।ਅਗਾਂਹ ਵਧਣ ਲਈ ਹੌਲਾ ਹੋਣਾ ਜ਼ਰੂਰੀ ਹੈ।ਦਿਲ ਦਿਮਾਗ਼ ਚੋਂ  ਗੈਰ ਜ਼ਰੂਰੀ ਗੱਲਾਂ ਨੂੰ  ਡਿਲੀਟ ਕਰ  ਅੱਸੀ ਆਸਾਨੀ ਨਾਲ ਅੱਗੇ ਵਧ ਸਕਦੇ ਹਾਂ।

ਰਾਤ ਗਈ ਬਾਤ ਗਈ  

ਇਹ ਡਿਲੀਟ ਨਾਲ ਹੀ ਸੰਭਵ ਹੋ ਸਕਦਾ ਹੈ।


ਦੇਖਿਆ ਕੰਟਰੋਲ, ਆਲਟਰ ਤੇ ਡਿਲੀਟ ਸਾਡੀ ਜ਼ਿੰਦਗੀ ਲਈ ਕਿੰਨੇ ਜ਼ਰੂਰੀ ਹਨ।ਇਹ ਸਾਡੀ ਜ਼ਿੰਦਗੀ ਨੂੰ  ਖੁਸ਼ਨੁਮਾ ਬਣਾਉਣ ਦੀ ਤਾਕਤ ਰੱਖਦੇ ਹਨ।ਬਿਹਤਰੀਨ ਜ਼ਿੰਦਗੀ ਲਈ  ਇਨ੍ਹਾਂ ਦਾ ਜ਼ਰੂਰ ਇਸਤੇਮਾਲ ਕਰੋ।


ਹਰਪ੍ਰੀਤ ਕੌਰ ਸੰਧੂ

No comments:

Post a Comment

Note: only a member of this blog may post a comment.