Tuesday, 26 April 2022

ਵਿਸ਼ਵ ਧਰਤੀ ਦਿਵਸ- ਹਰਪ੍ਰੀਤ ਕੌਰ ਸੰਧੂ

0 comments

 ਵਿਸ਼ਵ ਧਰਤੀ ਦਿਵਸ  


ਪਵਨ ਗੁਰੂ ਪਾਣੀ ਪਿਤਾ  

ਮਾਤਾ ਧਰਤਿ ਮਹਤੁ 


ਗੁਰੂ ਸਾਹਿਬਾਨ ਨੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ।ਭਾਰਤ ਦੀ ਸੰਸਕ੍ਰਿਤੀ ਸ਼ੁਰੂ ਤੋਂ ਹੀ ਧਰਤੀ ਨੂੰ ਮਾਤਾ ਮੰਨਦੀ ਹੈ।ਧਰਤੀ ਮਾਤਾ ਦਾ ਹੀ ਰੂਪ ਹੈ।ਧਰਤੀ ਸਾਨੂੰ ਭੋਜਨ ਦਿੰਦੀ ਹੈ ਬਨਸਪਤੀ ਦਿੰਦੀ ਹੈ।ਧਰਤੀ ਤੇ ਪੈਦਾ ਹੋਈ ਪੇੜ ਪੌਦੇ ਸਾਨੂੰ ਸਾਹ ਲੈਣ ਲਈ ਆਕਸੀਜਨ ਦਿੰਦੇ ਹਨ।ਧਰਤੀ ਸਾਡਾ ਘਰ ਹੈ।ਧਰਤੀ ਸਾਡਾ ਵਜੂਦ ਹੈ।ਧਰਤੀ ਸਾਡੇ ਪ੍ਰਤੀ ਆਪਣੇ ਸਾਰੇ ਫ਼ਰਜ਼ ਪੂਰੇ ਕਰਦੀ ਹੈ।ਪਰ ਕੀ ਅਸੀਂ ਧਰਤੀ ਪ੍ਰਤੀ ਆਪਣੇ ਫ਼ਰਜ਼ ਪੂਰੇ ਕਰਦੇ ਹਾਂ ?ਕਦੀ ਸੋਚ ਕੇ ਵੇਖੋ ਕਿਸ ਧਰਤੀ ਦੇ ਮਹੱਤਵ ਨੂੰ ਸਮਝਦੇ ਹਾਂ?ਨਹੀਂ!ਬਿਲਕੁਲ ਨਹੀਂ।ਅਸੀਂ ਤਾਂ ਧਰਤੀ ਨੂੰ ਇੱਕ ਕੂੜੇਦਾਨ ਦਾ ਰੂਪ ਦੇ ਦਿੱਤਾ ਹੈ।ਅੱਜ ਸਾਡੇ ਕੋਲ ਜੋ ਕੁਝ ਵੀ ਹੈ ਸਭ ਧਰਤੀ ਦਾ ਦਿੱਤਾ ਹੋਇਆ ਹੈ ਪਰ ਉਸ ਦੇ ਬਦਲੇ ਵਿਚ ਅਸੀਂ ਧਰਤੀ ਨੂੰ ਜੋ ਦਿੰਦੇ ਹਾਂ  ਉਹ ਉਚਿਤ ਨਹੀਂ।ਅੰਨ੍ਹੇਵਾਹ ਰੁੱਖਾਂ ਦੀ ਕਟਾਈ  ਭੌਂ ਖੋਰ ਦਾ ਕਾਰਨ ਬਣਦੀ ਹੈ।ਧਰਤੀ ਵਿੱਚੋਂ ਬੇਹਿਸਾਬਾ ਪਾਣੀ ਵਰਤ ਕੇ ਅਸੀਂ ਧਰਤੀ ਨੂੰ ਬੰਜਰ ਬਣਾ ਰਹੇ ਹਾਂ।ਧਰਤੀ ਮਾਤਾ ਹੈ ਇਸ ਲਈ ਸਾਨੂੰ ਕੁਝ ਨਹੀਂ ਕਹਿੰਦੀ  ਪਰ ਸਹਿਕਦੀ ਹੈ ਪਿਆਸ ਨਾਲ।ਕਿਹਾ ਜਾ ਰਿਹਾ ਹੈ ਪੰਦਰਾਂ ਸਾਲ ਬਾਅਦ ਪੰਜਾਬ ਵਿਚ ਪੀਣ ਯੋਗ ਪਾਣੀ ਹੀ ਨਹੀਂ ਰਹੇਗਾ।ਇਹ ਸਾਡੀ ਦੁਰਵਰਤੋਂ ਕਰਕੇ ਹੋ ਰਿਹਾ ਹੈ।ਧਰਤੀ ਤੇ ਗਹਿਣੇ ਹਨ ਪੇੜ ਪੌਦੇ ਜੋ ਅਸੀਂ ਅੰਨ੍ਹੇਵਾਹ ਲੁੱਟੇ ਹਨ।ਕਿਸੇ ਸਮੇਂ ਕਿਹਾ ਜਾਂਦਾ ਸੀ ਹਰ ਮਨੁੱਖ ਲਾਵੇ ਇਕ ਰੁੱਖ  ਪਰ ਅੱਜ ਇਹ ਦੌ ਰੁੱਖ ਹੋ ਗਿਆ ਹੈ।ਮਨੁੱਖ ਨੇ ਧਰਤੀ ਨੂੰ ਕੂੜੇ ਦੇ ਢੇਰ ਵਿੱਚ ਬਦਲ ਦਿੱਤਾ ਹੈ।ਪਲਾਸਟਿਕ ਵਾਤਾਵਰਨ ਲਈ ਸਭ ਤੋਂ ਵੱਡਾ ਖ਼ਤਰਾ ਹੈ।ਅਸੀਂ ਤਾਂ ਦੁਰਵਰਤੋਂ ਇਸ ਹੱਦ ਤੱਕ  ਕੀਤੀ ਹੈ ਕਿ ਸਮੁੰਦਰੀ ਜੀਵਾਂ ਦਾ ਜੀਣਾ ਵੀ ਔਖਾ ਕਰ ਦਿੱਤਾ ਹੈ।ਮਾਂ ਬੱਚਿਆਂ ਦੀ ਸੰਭਾਲ ਕਰਦੀ ਹੈ  ਉਨ੍ਹਾਂ ਬੱਚਿਆਂ ਦਾ ਵੀ ਮਾਂ ਪ੍ਰਤੀ ਫ਼ਰਜ਼ ਬਣਦਾ ਹੈ ਇਹ ਉਸ ਦੀ ਦੇਖਭਾਲ ਕਰਨ।ਸਾਡੀ ਜ਼ਿੰਮੇਵਾਰੀ ਹੈ  ਅਸੀਂ ਧਰਤੀ ਮਾਂ ਦੀ  ਸੁਰੱਖਿਆ ਦਾ ਖਿਆਲ ਕਰੀਏ।ਗਿੱਲਾ ਕੂੜਾ ਤੇ ਸੁੱਕਾ ਕੂਡ਼ਾ ਅਲੱਗ ਅਲੱਗ ਰੱਖੀਏ।ਜਿੱਥੋਂ ਤਕ ਹੋ ਸਕੇ ਪਾਣੀ ਦੀ ਦੁਰਵਰਤੋਂ ਨਾ ਕਰੀਏ।ਆਪਣੀ ਧਰਤੀ ਮਾਂ ਨੂੰ ਬੰਜਰ ਹੋਣ ਤੋਂ ਬਚਾਈਏ।ਆਪਣੇ ਹਰੇ ਭਰੇ ਵਾਤਾਵਰਣ ਨੂੰ ਮਾਰੂਥਲ ਹੋਣ ਤੋਂ ਬਚਾ ਲਈਏ।ਆਓ ਸਾਰੇ ਅਹਿਦ ਕਰੀਏ ਧਰਤੀ ਮਾਂ ਦਾ ਪੂਰਾ ਖਿਆਲ ਰੱਖਾਂਗੇ।ਗੁਰੂ ਸਾਹਿਬਾਨ ਦੇ ਦੱਸੇ ਮਾਰਗ ਤੇ ਚਲਦਿਆਂ  ਇਸ ਗੱਲ ਨੂੰ ਸਮਝਾਂਗੇ  ਪੌਣ ਨੂੰ ਦੂਸ਼ਿਤ ਹੋਣ ਤੋਂ ਬਚਾਵਾਂਗੇ,ਪਾਣੀ ਦੀ ਵਰਤੋਂ ਸੰਜਮ ਨਾਲ ਕਰਾਂਗੇ  ਅਤੇ ਧਰਤੀ ਨੂੰ  ਸੰਭਾਲਾਂਗੇ।


ਵਿਸ਼ਵ ਧਰਤੀ ਦਿਵਸ ਦੀਆਂ  ਮੁਬਾਰਕਾਂ  


ਹਰਪ੍ਰੀਤ ਕੌਰ ਸੰਧੂ        🌎

No comments:

Post a Comment

Note: only a member of this blog may post a comment.