Saturday 26 November 2022

ਇੱਕ ਅਧਿਆਪਕ ਦੀ ਸਮਰੱਥਾ

0 comments

 (( ਸਿੱਖਿਅਾ ਭਰਪੂਰ ਕਹਾਣੀ ))

ਮਿਸ ਹਰਜੀਤ ਛੋਟੇ ਜਿਹੇ ਸ਼ਹਿਰ ਦੇ ਇੱਕ ਸਕੂਲ ਵਿੱਚ 5ਵੀਂ ਜਮਾਤ ਦੀ ਅਧਿਆਪਕਾ ਸੀ ।

ਉਹਨਾਂ ਦੀ ਇੱਕ ਆਦਤ ਸੀ ਕਿ ਉਹ period ਸ਼ੁਰੂ ਹੁੰਦੇ ਸਾਰ ਹੀ ਬੱਚਿਆਂ ਨੂੰ ** I love you all** ਬੋਲਿਆ ਕਰਦੀ ਸੀ ।ਪਰ ਅਸਲ ਵਿੱਚ ਉਹ ਜਾਣਦੀ ਸੀ ਕੇ ਉਹ ਜਮਾਤ ਦੇ ਸਾਰੇ ਬੱਚਿਆਂ ਨੂੰ ਬਰਾਬਰ ਪਿਆਰ ਨਹੀਂ ਸੀ ਕਰਦੀ।    

      ਜਮਾਤ ਵਿੱਚ ਇੱਕ ਬੱਚਾ ਤਾਂ ਉਹਨੂੰ ਬਿਲਕੁਲ ਹੀ ਚੰਗਾ ਨਹੀ ਸੀ ਲੱਗਦਾ,,,ਉਹ ਸੀ "ਇੰਦਰ" ,,  ਇੰਦਰ ਮੈਲੀ ਕੁਚੈਲੇ ਕਪੜਿਅਾਂ ਵਿਚ ਸਕੂਲ ਆ ਜਾਇਆ ਕਰਦਾ ਸੀ । ਵਾਲ ਖਿੱਲਰੇ ਹੁੰਦੇ, shirt ਦੇ ਕਾਲਰ ਤੇ ਮੈਲ, ਬੂਟਾਂ ਦੇ ਫੀਤੇ ਖੁੱਲੇ ਹੁੰਦੇ। 

       ਮਿਸ ਹਰਜੀਤ ਹਰ ਰੋਜ ੳੁਸ ਤੋਂ ਸਵਾਲ ਪੁੱਛਦੀ, ਪਰ ਉਸ ਕੋਲ ਕੋਈ ਜਵਾਬ ਨਾ ਹੁੰਦਾ, ਤਾਂ ਉਹ ਹਰ ਰੋਜ ਉਸਨੂੰ ਝਿੜਕਦੀ ਅਤੇ ੲਿਸ ਤਰਾਂ ਉਹ ਬੱਚਿਆਂ ਦੇ ਮਜ਼ਾਕ ਦਾ ਪਾਤਰ ਬਣਦਾ ।ਹੋਲੀ ਹੋਲੀ ਮਿਸ ਹਰਜੀਤ ਨੂੰ ਉਸ ਨਾਲ ਨਫਰਤ ਹੋ ਗਈ । ਉਹ ਹੋਜ਼ ਉਸਨੂੰ ਝਿੜਕਦੀ , ਪਰ ਉਹ ਸਭ ਕੁਝ ਸਹਿ ਲੈਂਦਾ,ਮੁਰਝਾਇਆ ਰਹਿੰਦਾ ਪਰ ਕੁਝ ਨਹੀਂ ਸੀ ਕਹਿੰਦਾ। 

ਮਿਸ ਹਰਜੀਤ ਨੂੰ ਇੰਦਰ ਇੱਕ ਬੇਜਾਨ ਪੱਥਰ ਦੀ ਤਰਾਂ ਜਾਪਦਾ  ਉਸ ਦੀਆਂ ਖਾਲੀ ਅੱਖਾਂ ਤੋਂ ਸਾਫ ਪਤਾ ਲੱਗਦਾ ਸੀ ਕਿ ਉਹ ਸਰੀਰ ਕਰਕੇ ਤਾਂ ਕਲਾਸ ਵਿਚ ਮੌਜੂਦ ਹੈ ਪਰ ਮਾਨਸਿਕ ਰੂਪ ਚ ਨਹੀਂ।

ਪਹਿਲਾ semester ਖਤਮ ਹੋਇਆ, report ਬਣਾਉਣ ਦਾ ਟਾਇਮ ਆਇਆ ਤਾਂ ਮਿਸ ਹਰਜੀਤ ਨੇ ਉਹਦੇ ਸਭ ਬੁਰੀਆਂ ਗੱਲਾਂ ਲਿਖ ਮਾਰੀਆਂ । evaluation report ਮਾਤਾ ਪਿਤਾ ਤੋ ਪਹਿਲਾਂ head mistress ਕੋਲ ਜਾਇਆ ਕਰਦੀ ਸੀ । ਇੰਦਰ ਦੀ report ਪੜਨ ਤੋ ਬਾਅਦ ਉਸਨੇ ਮੈਡਮ ਨੂੰ ਬੁਲਾ ਲਿਆ, " ਮਿਸ ਹਰਜੀਤ ਇਸ report ਵਿਚ ਕੁਝ ਤਾਂ ਵਧੀਆ ਲਿਖਣਾ ਸੀ, ਇਹ ਸਭ ਪੜ ਕੇ ਉਸਦੇ ਪਿਤਾ ਨਿਰਾਸ਼ ਹੋ ਜਾਣਗੇ ।" 

" ਮਾਫ ਕਰੋ ਇੰਦਰ ਇੱਕ ਨਿਕੰਮਾ ਬੱਚਾ ਹੈ, ਮੈਂ ਉਸ ਦੀ ਪ੍ਰਗਤੀ ਬਾਰੇ ਕੁਝ ਨਹੀਂ ਲਿਖ ਸਕਦੀ " ਮਿਸ ਹਰਜੀਤ ਘਿਰਣਾ ਵਾਲੀਆਂ ਨਜ਼ਰਾਂ ਚ ਉਥੋਂ ਉਠ ਆਈ ।

Head mistress ਸਿਆਣੀ ਸੀ । ਉਸ ਨੇ peon ਹੱਥੋਂ ਪਿਛਲੇ ਸਾਲਾਂ ਦੀਆਂ ਇੰਦਰ ਦੀਆਂ result reports ਕਲਾਸ ਚ ਭੇਜ ਦਿੱਤੀਆਂ । ਅਗਲੇ ਦਿਨ ਉਹ ਜਦੋਂ ਆਈ ਅਤੇ desk ਤੇ ਪਈਆਂ reports ਪੜਨ ਲੱਗੀ 

Class 3rd ਦੀ report ਚ ਲਿਖਿਆ ਸੀ ਕਿ ਇੰਦਰ ਇੱਕ ਹੋਣਹਾਰ ਸਿਆਣਾ ਤੇ ਸੰਵੇਦਨਸ਼ੀਲ ਬੱਚਾ ਹੈ । ਪਰ class 4th ਦੀ report ਚ ਲਿਖਿਆ ਸੀ " ਇੰਦਰ ਦੀ ਮਾਂ ਮਰ ਚੁੱਕੀ ਹੈ ਇਸ ਨਾਲ ਉਸਦੇ ਜੀਵਨ ਦੀ ਰੌਣਕ ਨੂੰ ਬਚਾਉਣਾ ਹੈ ਇਸਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ।

ਇਹ ਸਭ ਪੜ ਕੇ ਉਸਦੀਆਂ ਅੱਖਾਂ ਚ ਹੰਝੂ ਆ ਗਏ ਅਤੇ ਕੰਬਦੇ ਹੱਥਾਂ ਨਿਲ report ਬੰਦ ਕੀਤੀ । 

ਜਮਾਤ ਸ਼ੁਰੂ ਹੋਈ, ਪਹਿਲਾਂ ਦੀ ਤਰਾਂ ਉਸਨੇ ਸਭ ਨੂੰ I love you all ਕਿਹਾ ਪਰ ਅੱਜ ਵੀ ਉਹ ਝੂਠ ਬੋਲ ਰਹੀ ਸੀ ਕਿਉਂਕਿ ਉਹ ਅੱਜ ਜਿਅਾਦਾ ਪਿਅਾਰ ਉਲਝੇ ਵਾਲਾਂ ਵਾਲੇ ਇੰਦਰ ਲਈ ਮਹਿਸੂਸ ਕਰ ਰਹੀ ਸੀ ਹੋਰ ਕਿਸੇ ਲਈ ਨਹੀ ਸੀ ਕਰ ਰਹੀ । 

ਰੋਜ਼ ਦੀ ਤਰਾਂ ਉਸਨੇ ਇਂਦਰ ਨੂੰ ਸਵਾਲ ਪੁੱਛਿਆ ਪਰ ਉਸਨੇ ਜਵਾਬ ਨਾ ਦਿੱਤਾ । ਬੱਚੇ ਹੱਸਣ ਲੱਗੇ । ਪਰ ਅੱਜ ਮਿਸ ਹਰਜੀਤ ਪਹਿਲਾਂ ਦੀ ਤਰਾਂ ਨਹੀਂ ਸੀ ਉਹ ਮੁਸਕੁਰਾ ਰਹੀ ਸੀ ਤੇ ਇੰਦਰ ਨੂੰ ਕੋਲ ਬੁਲਾਇਆ ਪਿਆਰ ਨਾਲ question ਦਾ ਸਹੀ answer ਦੱਸਿਆ ਤੇ ਉਸਨੂੰ ਦੁਹਰਾਓਣ ਲਈ ਕਿਹਾ । ਜਦੋਂ ਉਸ ਨੇ answer ਦੁਹਰਾਇਆ ਤਾਂ ਮਿਸ ਹਰਜੀਤ ਖੁਸ਼ ਹੋਈ ਤੇ ਬਹੁਤ ਜੋਰ ਜੋਰ ਨਾਲ ਤਾੜੀਆਂ ਵਜਾਈਆਂ । ਉਸਨੂੰ good ਕਿਹਾ ਉਸਦੀ ਬਹੁਤ ਤਾਰੀਫ ਕੀਤੀ। ਹੁਣ ਉਹ ਇਸ ਤਰਾਂ ਰੋਜ ਕਰਦੀ । ਹੋਲੀ ਹੋਲੀ ੲਿੰਦਰ ਫਿਰ ਤੋਂ ਬਹੁਤ ਪੜਨ ਲੱਗ ਪਿਅਾ  ਖੁਸ਼ ਰਹਿਣ ਲੱਗਿਆ ਅਤੇ Class ਚ first position ਹਾਸਿਲ ਕੀਤੀ । 

ਜਮਾਤ ਦਾ ਆਖਰੀ ਦਿਨ ਸੀ ਤੇ farewell. ਸਭ ਬੱਚੇ ਮਿਸ ਹਰਜੀਤ ਲਈ ਕੁਝ ਨਾ ਕੁਝ ਲੈਕੇ ਆਏ । ਪਰ ਇੰਦਰ ਦਾ gift ਇਕ ਅਖਬਾਰ ਵਿੱਚ ਸਲੀਕੇ ਨਾਲ ਲਵੇਟਿਆ ਸੀ । ਬੱਚੇ ਹੱਸ ਰਹੇ ਸਨ । 

ਪਰ ਮਿਸ ਹਰਜੀਤ ਨੇ ਸਭ gift ਪਰੇ ਕਰਕੇ ਥੱਲਿਓਂ ਉਸਦਾ ਗਿਫਟ ਚੁੱਕਿਆ । ਜਦ ਉਸਨੇ ਖੋਲਿਆ ਤਾਂ ਉਸ ਵਿੱਚ ਮਹਿਲਾਵਾਂ ਦੇ ਵਰਤਣ ਵਾਲੇ ਇਤਰ (ਪਰਫਿੳੂਮ)  ਦੀ ਅੱਧੀ ਵਰਤੀ ਹੋੲੀ ਸ਼ੀਸ਼ੀ ਅਤੇ ਇੱਕ ਕੰਗਣ ਸੀ ਜਿਸਦੇ ਥੋੜੇ ਕੂ ਮੋਤੀ ਝੜ ਚੁੱਕੇ ਸਨ । ਮਿਸ ਹਰਜੀਤ ਨੇ ਚੁਪ ਚਾਪ ਆਪਣੇ ਤੇ ਇਤਰ ਛਿੜਕਿਆ ਤੇ ੳੁਖੜੇ ਮੋਤੀਅਾਂ ਵਾਲਾ ਕੰਗਨ ਪਾ ਲਿਆ ।

ਸਭ ਹੈਰਾਨ ਰਹਿ ਗਏ। ੲਿੰਦਰ ਅੱਖਾਂ ਵਿੱਚ ਮੁਸਕਰਾਹਟ ਸੀ ਤੇ ਮਿਸ ਹਰਜੀਤ ਨੂੰ ਲਗਾਤਾਰ ਟਿਕਟਿਕੀ ਲਗਾ ਦੇਖੀ ਜਾ ਰਿਹਾ ਸੀ। ਅਚਾਨਕ ੲਿੰਦਰ ਮਿਸ ਹਰਜੀਤ ਕੋਲ ਆ ਕੇ ਖੜਾ ਹੋ ਗਿਆ ਤੇ ਅਟਕਦੀ ਅਵਾਜ਼ ਵਿੱਚ ਬੋਲਿਆ " ਮੈਮ! ਅੱਜ ਤੁਹਾਡੇ ਕੋਲੋਂ ਮੇਰੀ ਮਾਂ ਵਰਗੀ ਖੁਸ਼ਬੋ ਆ ਰਹੀ ਹੈ ।

ਸਮਾਂ ਪੰਖ ਲਾ ਕੇ ਉੱਡਣ ਲੱਗਾ ਉਹ ੲਿੰਦਰ ਵੱਡੀਅਾਂ ਕਲਾਸਾਂ ਚ ਪਹੁੰਚ ਗਿਅਾ ਪਰ ੳੁਹ ਹਰ ਸਾਲ ਚਿੱਠੀ ਲਿਖਦਾ ਮਿਸ ਹਰਜੀਤ ਨੂੰ।ਸਮਾਂ ਗੁਜ਼ਰਦਾ ਗਿਆ, ਮਿਸ ਹਰਜੀਤ ਵੀ ਰਿਟਾਇਡ ਹੋ ਗਈ । 

,,,, ਅਚਾਨਕ ਮਿਸ ਹਰਜੀਤ ਨੂੰ ਇੱਕ ਪੱਤਰ ਮਿਲਿਆ ਲਿਖਿਆ ਸੀ " ਇਸ ਸਾਲ 31 ਦਸੰਬਰ ਨੂੰ ਮੇਰਾ ਵਿਅਾਹ ਹੈ , ਤੁਸੀਂ ਹਰ ਹਾਲਤ ਵਿੱਚ ਜ਼ਰੂਰ ਪਹੁੰਚਣਾ ਹੈ ।

,,,,,,,, ਤੁਹਾਡਾ ਡਾਕਟਰ ਇੰਦਰ 

ਵਿਅਾਹ ਦਾ ਦਿਨ ਸੀ ਪਰ ਮਿਸ ਹਰਜੀਤ ਲੇਟ ਹੋ ਗਈ ।ਲਾਵਾਂ ਦਾ ਸਮਾਂ ਨਿਕਲਦਾ ਜਾ ਰਿਹਾ ਸੀ ਪਰ ਇੰਦਰ ਨੂੰ ਇੰਤਜ਼ਾਰ ਸੀ ਕਿਸੇ ਦਾ,,, ਸਭ ਥੱਕ ਗਏ ੳੁਡੀਕ ਕਰਕੇ । ਅੰਤ ਜਦੋ ਉਹ ਆਈ ਤਾਂ ਇੰਦਰ ਨੇ ਕਿਹਾ ਕਿ 

         "ਇਹ ਮੇਰੀ ਮਾਂ ਹੈ" 

ਮੈਨੂੰ ਇਹਨਾਂ ਦਾ ਹੀ ਇੰਤਜਾਰ ਸੀ ।"

-------

ਦੋਸਤੋ ਸਾਡੇ ਆਲੇ ਦੁਆਲੇ ਵੀ ਧਿਆਨ ਨਾਲ ਨਜ਼ਰ ਮਾਰੀਏ ਤਾਂ ਕਿੰਨੇ ਹੀ ਇੰਦਰ ਵਰਗੇ ਮੁਰਝਾਏ ਫੁੱਲ ਮਿਲ ਜਾਣਗੇ । ਸਾਡੇ ਵੱਲੋਂ ਇਨਸਾਨੀਅਤ ਦਾ ਉਠਾਇਆ ਇੱਕ ਕਦਮ ਉਹਨਾਂ ਦੀ ਜ਼ਿੰਦਗੀ ਸਵਾਰ ਸਕਦਾ ਹੈ।

--- ਅਗਿਆਤ

No comments:

Post a Comment

Note: only a member of this blog may post a comment.