07-04-2020 ਨੂੰ ਪੋਰਟਲ ਬੰਦ ਹੋਵੇਗਾ
03-05-2020 ਨੂੰ ਪੇਪਰ ਹੋਵੇਗਾ।
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮੈਰੀਟੋਰੀਅਸ ਸਕੂਲਾਂ ਦੀ ਖਾਸੀਅਤ....
1. ਇਹ ਸਕੂਲ ਰਹਾਇਸ਼ੀ ਸਕੂਲ ਹਨ, ਨਾਨ ਮੈਡੀਕਲ, ਮੈਡੀਕਲ ਤੇ ਕਾਮਰਸ ਸਟਰੀਮ ਸਫਲਤਾ ਪੂਰਵਕ ਚੱਲ ਰਹੇ ਹਨ।
2.ਬੱਚਿਆਂ ਨੂੰ ਖਾਣੇ ਸਮੇਤ ਬਹੁਤ ਅੱਛੀ ਹੋਸਟਲ ਸੁਵਿਧਾ ਦਿੱਤੀ ਜਾਂਦੀ ਹੈ। ਜੋ ਕਿ ਬਿਲਕੁਲ ਮੁਫਤ ਹੈ।
3.ਬੱਚਿਆਂ ਨੂੰ ਇਹਨਾ ਸਕੂਲਾਂ ਵਿੱਚ ਕੋਚਿੰਗ ਵੀ ਮੁਫਤ ਦਿੱਤੀ ਜਾਂਦੀ ਹੈ।
4.ਬੱਚਿਆਂ ਨੂੰ ਬਾਰਵੀਂ ਤੋਂ ਬਾਅਦ ਦੀਆਂ ਦਾਖਲਾ ਪ੍ਰੀਖਿਆਵਾ ਲਈ ਟੈਸਟਾਂ ਦੀ ਦਾਖਲਾ ਫੀਸ ਵੀ ਸਰਕਾਰ ਵੱਲੋਂ ਅਦਾ ਕੀਤੀ ਜਾਂਦੀ ਹੈ।
5. ਇਹਨਾਂ ਸਕੂਲਾਂ ਦੇ ਬੱਚਿਆਂ ਲਈ ਗਰਾਊਂਡ ਸੁਵਿਧਾ ਦੇ ਨਾਲ ਨਾਲ ਸਰੀਰਕ ਸਿੱਖਿਆ ਵਿਭਾਗ ਦੇ ਮਿਹਨਤੀ ਸਟਾਫ ਦੇ ਉੱਦਮ ਨਾਲ ਖੇਡਾਂ ਵਿੱਚ ਵੀ ਬੱਚੇ ਪੰਜਾਬ ਪੱਧਰ ਤੱਕ ਉਪਲੱਬਧੀਆਂ ਹਾਸਲ ਕਰ ਚੁੱਕੇ ਹਨ।
6.ਇਹਨਾਂ ਸਕੂਲਾਂ ਵਿਚਲਾ ਸਾਰਾ ਸਟਾਫ UGC ਨੈਟ ਪਾਸ ,M. Phil ਅਤੇ ਕੁਛ ਸਟਾਫ PH. D ਤੱਕ ਦੀ ਉੱਚ ਯੋਗਤਾ ਰੱਖਦਾ ਹੈ।
7. ਇਹ ਸਕੂਲ ਅੰਗਰੇਜੀ ਮਾਧਿਆਮ ਦੀ ਪੜ੍ਹਾਈ ਦੇ ਨਾਲ ਨਾਲ ਪੰਜਾਬ ਪੰਜਾਬੀ ਪੰਜਾਬੀਅਤ ਤੇ ਪੰਜਾਬੀ ਸੱਭਿਆਚਾਰਿਕ ਗਤੀਵਿਧੀਆਂ ਦਾ ਆਯੋਜਨ ਕਰਦੇ ਰਹਿੰਦੇ ਹਨ।
8. ਇਹਨਾ ਸਕੂਲਾਂ ਦੇ ਵਿਦਿਆਰਥੀ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਸਾਇੰਸ ਨਾਲ ਸਬੰਧਿਤ ਵਰਕਸਾਪ ਵਿੱਚ ਸਮੇਂ ਸਮੇਂ ਤੇ ਹਿੱਸਾ ਲੈੰਦੇ ਰਹਿੰਦੇ ਹਨ।
9.ਸਾਰੇ ਕਲਾਸ ਰੂਮ ਲੈਬਸ ਵੀ ਸਮਾਰਟ ਕਲਾਸ ਰੂਮ ਵਿੱਚ ਤਬਦੀਲ ਕੀਤੇ ਗਏ ਹਨ। ਸਕੂਲ ਦੀ ਲਾਇਬ੍ਰੇਰੀ ਵਿੱਚ ਬੱਚਿਆਂ ਲਈ ਸਿਲੇਬਸ ਦੀਆਂ ਕਿਤਾਬਾਂ ਤੋ ਇਲਾਵਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਨਾਲ ਸਬੰਧਿਤ ਮੈਗਜੀਨ ਤੇ ਕਿਤਾਬਾਂ ਵੀ ਉਪਲੱਬਧ ਹਨ।
10. ਵਿਦਿਆਰਥੀਆਂ ਲਈ ਸਮੇਂ ਸਮੇਂ ਤੇ ਵਿਦਿਅਕ ਟੂਰ ਵੀ ਆਯੋਜਿਤ ਕੀਤੇ ਜਾਂਦੇ ਹਨ।
11. 2016 ,2017, 2018 ਤੇ 2019 ਚ ਬਾਰਵੀਂ ਕਲਾਸ ਚੋ ਮੈਰਿਟ ਚ ਪੁਜੀਸ਼ਨਾਂ, JEE ਦਾਖਲਾ ਪ੍ਰੀਖਿਆਵਾਂ ਚੋ ਅੱਛੇ ਰੈਂਕ। NAVY ਚ ਸਾਡੇ ਸਕੂਲ ਦੇ ਬੱਚਿਆਂ ਦੀ ਚੋਣ ਸਕੂਲ ਦੀ ਤਰੱਕੀ ਦੀ ਗਵਾਹੀ ਭਰਦੇ ਹਨ।
ਕਿਹੜੇ ਵਿਦਿਆਰਥੀ ਦਾਖਲਾ ਲੈਣ ਲਈ *ਪ੍ਰੀਖਿਆ ਦੇ ਸਕਦੇ ਹਨ ????
1. ਜੋ ਵਿਦਿਆਰਥੀ ਸਰਕਾਰੀ ਸਕੂਲਾਂ ਚੋਂ 10 ਕਲਾਸ ਦੇ ਇਸ ਸਾਲ ਪੇਪਰ ਦੇ ਰਹੇ ਹਨ ਉਹ ਇਹਨਾਂ ਸਕੂਲਾਂ ਲਈ ਹੋ ਰਹੀ ਦਾਖਲਾ ਪ੍ਰੀਖਿਆ ਚ ਹਿੱਸਾ ਲੈ ਸਕਦੇ ਹਨ ਬਸ਼ਰਤੇ ਉਹਨਾਂ ਦੇ 10 ਕਲਾਸ ਵਿੱਚੋਂ ਨੰਬਰ ਜਰਨਲ ਕੈਟਗਰੀ 70 % ਹੋਣ ਤੇ ਐਸ ਬੀਸੀ 65 % ਹੋਣ।
2.ਦਸਮੇਸ਼ ਸਕੂਲ ਬਾਦਲ , ਦਸਮੇਸ਼ ਸਕੂਲ ਤਲਵੰਡੀ ਸਾਬੋ ਤੇ ਦਸਮੇਸ਼ ਸਕੂਲ ਕੋਟਲਾ ਕਲਾਂ ਅੰਮ੍ਰਿਤਸਰ , ਆਦਰਸ਼ ਮਾਡਲ ਸਕੂਲ SSA RMSA ਪੀ ਪੀ ਮੋਡ ਸਕੂਲ , ਉਪਰੋਕਤ ਸਕੂਲਾਂ ਦੇ ਬੱਚੇ ਵੀ ਜੋ ਇਸ ਸਾਲ 10 ਕਲਾਸ ਦੀ ਪ੍ਰੀਖਿਆ ਦੇ ਰਹੇ ਹਨ ਇਹ ਦਾਖਲਾ ਟੈਸਟ ਦੇ ਸਕਦੇ ਹਨ।
3. ਇਸ ਵਾਰ ਪੰਜਾਬ ਸਰਕਾਰ ਨੇ ਪਹਿਲੀ ਵਾਰ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਤੇ ਪ੍ਰਾਈਵੇਟ ਸਕੂਲਾਂ ਦੇ ਉਹਨਾਂ ਬੱਚਿਆਂ ਨੂੰ ਵੀ ਮੌਕਾ ਦਿੱਤਾ ਹੈ ਜਿਨਾ ਦੇ ਮਾਪਿਆਂ ਦੇ ਆਟਾ ਦਾਲ ਸਕੀਮ ਤਹਿਤ ਸਮਾਰਟ ਕਾਰਡ ਬਣੇ ਹੋਏ ਹਨ ਸ਼ਰਤ ਇਹ ਹੈ ਕਿ ਇਹ ਸਕੂਲ PSEB ਨਾਲ ਐਫੀਲੇਟਡ ਹੋਣ
ਦਾਖਲਾ ਪ੍ਰੀਖਿਆ ਦਾ ਸਡਿਊਲ
21-02-2020.... ਅਖਬਾਰ ਚ ਇਸਤਿਹਾਰ ਆਵੇਗਾ
24-02-2020 ਨੂੰ ਆਨ ਲਾਈਨ ਸੁਰੂ ਹੋਵੇਗਾ https://www.meritoriousschools.com/
07-04-2020 ਨੂੰ ਪੋਰਟਲ ਬੰਦ ਹੋਵੇਗਾ03-05-2020 ਨੂੰ ਪੇਪਰ ਹੋਵੇਗਾ।
ਦਾਖਲਾ ਪੇਪਰ ਦਾ ਸਿਲੇਬਸ - ਦਸਵੀੰ ਕਲਾਸ ਦੀ ਅੰਗਰੇਜੀ , ਸਾਇੰਸ ਤੇ ਹਿਸਾਬ ਚੋਂ ਕ੍ਰਮਵਾਰ 30,35,35 ਸਵਾਲ ਹੋਣਗੇ ,100 ਨੰਬਰ ਦਾ ਪੇਪਰ ਹੋਵੇਗਾ 33 ਪ੍ਰਤੀਸ਼ਤ ਨੰਬਰ ਹਰੇਕ ਭਾਗ ਚੋਂ ਜਰੂਰੀ ਹਨ ਤੇ ਕੁੱਲ 50 ਪ੍ਰਤੀਸ਼ਤ ਨੰਬਰ ਜਰੂਰੀ ਹਨ। ਪੇਪਰ ਦਾ ਸਮਾਂ ਦੋ ਘੰਟੇ ਹੋਵੇਗਾ।
ਟੈਸਟ ਅਪਲਾਈ ਕਰਨ ਸਬੰਧੀ ਕੋਈ ਵੀ ਦੁਵਿਧਾ ਹੋਵੇ ਤਾਂ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਤੁਹਾਡਾ ਸੁਵਾਗਤ ਕਰਦਾ ਹੈ। ਦਾਖਲੇ ਸਬੰਧੀ ਹੇਠ ਲਿਖੇ ਨੰਬਰਾਂ ਦੇ ਸੰਪਰਕ ਕੀਤਾ ਜਾ ਸਕਦਾ ਹੈ
1. ਪ੍ਰਿੰਸੀਪਲ ਪਰਗਟ ਸਿੰਘ ਬਰਾੜ
8528100002
2. ਸੁਖਜੀਤ ਕੌਰ ,ਪੰਜਾਬੀ ਲੈਕਚਰਾਰ
99141 62096
3. ਵਾਈਸ ਪ੍ਰਿੰਸੀਪਲ ਪਰਦੀਪ ਕੌਰ
8847244768
4. ਜਸਵਿੰਦਰ ਸਿੰਘ ਫਿਜ਼ਿਕਸ ਲੈਕਚਰਾਰ
9464848334