ਜਿਵੇਂ ਹੀ ਮਾਰਚ ਮਹੀਨਾ ਨਜਦੀਕ ਆਉਂਦਾ ਹੈ ਹਜਾਰਾਂ ਵਿਦਿਆਰਥੀ ਜੋ ਬੋਰਡ ਦੇ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੁੰਦੇ ਹਨ ,ਉਹਨਾਂ ਦੇ ਮਨ ਵਿੱਚ ਘਬਰਾਹਟ ਅਤੇ ਡਰ ਪੈਦਾ ਹੋ ਜਾਂਦਾ ਹੈ । ਉਹ ਆਪਣੇ ਮਨ ਵਿੱਚ ਸੋਚਦੇ ਹਨ ਕਿ "ਕੀ ਮੈਂ ਪੂਰੀ ਤਿਆਰੀ ਕਰ ਲਈ ਹੈ ?","ਕੀ ਮੈਂ ਕੁੱਝ ਭੁੱਲ ਚੁੱਕਾ ਹਾਂ ?","ਕੀ ਮੈਨੂੰ ਖਾਸ ਵਿਸ਼ੇ ਤੇ ਧਿਆਨ ਦੇਣ ਦੀ ਲੋੜ ਹੈ?" ਵਿਦਿਆਰਥੀਆਂ ਦਾ ਦਿਮਾਗ ਇਸ ਤਰ੍ਹਾਂ ਦੇ ਵਿਚਾਰਾਂ ਨਾਲ ਭਰ ਜਾਂਦਾ ਹੈ । ਤੁਸੀ ਕਿੰਨੀ ਦੇਰ ਪੜਦੇ ਹੋ ਕਿਹੜੇ ਵਿਸ਼ਿਆਂ ਦੇ ਦੁਹਰਾਈ ਕਰਦੇ ਹੋ ਇਸ ਨਾਲ ਕੋਈ ਸਬੰਧ ਨਹੀਂ ਹੈ । ਪੂਰੇ ਵਿਸ਼ਾ ਸਮਝ ਪਾਉਣ ਵਿਦਿਆਰਥੀ ਲਈ ਮੁਸ਼ਕਿਲ ਹੋ ਸਕਦਾ ਹੈ । ਜੇਕਰ ਤੁਸੀ ਆਪਣੀਆਂ ਗਿਆਨ ਇੰਦ੍ਰੀਆਂ ਨੂੰ ਸਮਝ ਪਾਉਂਦਾ ਹੋ ਤਾਂ ਤੁਹਾਨੂੰ ਇਸ ਘਬਰਾਹਟ ਤੋਂ ਨਿਜਾਤ ਮਿਲ ਸਕਦੀ ਹੈ । ਬੋਰਡ ਦੀਆਂ ਪ੍ਰੀਖਿਆਵਾਂ ਆਮ ਹੋਣ ਵਾਲੀਆਂ ਵਾਂਗ ਹੀ ਹੁੰਦੀਆਂ ਹਨ ਫਰਕ ਸਿਰਫ ਇੰਨਾ ਹੈ ਕਿ ਇਹ ਦੂਸਰੇ ਸਕੂਲਾਂ ਜਾਂ ਹੋਰ ਪ੍ਰੀਖਿਆ ਕੇਂਦਰਾਂ ਵਿੱਚ ਹੁੰਦੀਆਂ ਹਨ ।ਇਸ ਲਈ ਵਿਦਿਆਰਥੀਆਂ ਨੂੰ ਘਬਰਾਉਣਾ ਨਹੀਂ ਚਾਹੀਦਾ ਅਤੇ ਆਪਣੀ ਰੋਜ਼ਾਨਾ ਦੀ ਰੁਟੀਨ ਨੂੰ ਅਪਣਾਉਣਾ ਚਾਹੀਦਾ ਹੈ ।
* ਪੜ੍ਹਾਈ ਦੇ ਨੁਕਤੇ *
ਤਿਆਰੀ ਲਈ ਯੋਜਨਾ ਬਣਾਉਣਾ ਬਹੁਤ ਜਰੂਰੀ ਹੈ ।ਜਦੋਂ ਪ੍ਰੀਖਿਆ ਦਾ ਅੱਧਾ ਕੁ ਮਹੀਨਾ ਰਹਿ ਜਾਵੇ ਤਾਂ ਤੁਸੀ ਇਸ ਸਮੇਂ ਦੀ ਯੋਗ ਵਰਤੋਂ ਪੜ੍ਹਾਈ ਲਈ ਕਿਵੇਂ ਕਰਦੇ ਹੋ ? ਵਿਜੈ ਕੁਮਾਰ ਗਰਗ ਨੇ ਕਿਹਾ, "ਕਿ ਇਸ ਸਮੇਂ ਨੂੰ ਵਿਸ਼ਿਆਂ ਵਿਚ ਵੰਡ ਲੈਣਾ ਚਾਹੀਦਾ ਹੈ , ਵਿਦਿਆਰਥੀਆਂ ਨੂੰ ਆਖਰੀ ਪੇਪਰ ਨੂੰ ਪਹਿਲਾਂ ਅਤੇ ਪਹਿਲੇ ਪੇਪਰ ਨੂੰ ਅਖੀਰ ਵਿੱਚ ਸਮਾਂ ਦੇਣਾ ਚਾਹੀਦਾ ਹੈ "।
ਸਵੇਰ ਦੇ ਸਮੇਂ ਪ੍ਰੀਖਿਆ ਦੀ ਤਿਆਰੀ ਵਧੀਆ ਹੁੰਦੀ ਹੈ ਕਿਉਂ ਕਿ ਇਸ ਸਮੇਂ ਦਿਮਾਗ ਅਤੇ ਸ਼ਰੀਰ ਤਰੋ ਤਾਜਾ ਹੁੰਦਾ ਹੈ l ਇਹ ਸਲਾਹ ਦਿੱਤੀ ਹੈ ਕਿ ਿਵਸ਼ੇ ਦੇ ਮੁੱਖ ਬਿੰਦੂਆਂ ਦੇ ਨੋਟਿਸ ਤਿਆਰ ਕਰ ਲੈਣੇ ਚਾਹੀਦੇ ਹਨ ਕਿਂਉ ਕਿ ਇਸ ਸਮੇਂ ਪੂਰੇ ਵਿਸ਼ਾ ਪੜ੍ਹ ਪਾਉਣਾ ਮੁਸ਼ਕਿਲ ਹੁੰਦਾ ਹੈ । ਨੋਟਸ ਇਸ ਨੂੰ ਆਸਾਨ ਬਣਾ ਦਿੰਦੇ ਹਨ ।
ਦੂਜਾ ਤਰੀਕਾ ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰ ਹਲ ਕਰਨੇ ਚਾਹੀਦੇ ਹਨ । ਇਸ ਨਾਲ ਬੱਚਿਆਂ ਦਾ ਪੇਪਰ ਪ੍ਰਤੀ ਡਰ ਅਤੇ ਪੇਪਰ ਨੂੰ ਹਲ ਕਰਨ ਵਿੱਚ ਲੱਗੇ ਸਮੇਂ ਦਾ ਪਤਾ ਲਗ ਜਾਂਦਾ ਹੈ । ਇਸ ਨਾਲ ਬੱਚਿਆਂ ਦੀ ਪੇਪਰ ਨੂੰ ਸਹੀ ਹਲ ਕਰਨ ਦੀ ਸਮਰੱਥਾ ਵੱਧ ਜਾਂਦੀ ਹੈ ਅਤੇ ਆਪਣੇ ਆਪ ਤੇ ਵਿਸ਼ਵਾਸ਼ ਪੈਦਾ ਹੁੰਦਾ ਹੈ ।
ਪ੍ਰੀਖਿਆ ਦੇ ਨਜਦੀਕ ਮਾਤਾ - ਪਿਤਾ ਦਾ ਵੀ ਅਹਿਮ ਰੋਲ ਹੁੰਦਾ ਹੈ । ਮਾਤਾ - ਪਿਤਾ ਨੂੰ ਬੱਚਿਆਂ ਨੂੰ ਸਹਿਯੋਗ ਅਤੇ ਉਤਸਾਹਿਤ ਕਰਨਾ ਚਾਹੀਦਾ ਹੈ । ਬੱਚਿਆਂ ਵਿੱਚ ਅਨੁਸ਼ਾਸਨ, ਆਪਣੇ ਤੇ ਵਿਸ਼ਵਾਸ਼ ਅਤੇ ਹੋਰ ਪ੍ਰਾਪਤੀ ਦੀਆਂ ਭਾਵਨਾਵਾਂ ਪੈਦਾ ਕਰਨੀਆਂ ਚਾਹੀਦੀਆਂ ਹਨ।